ਸ਼ਾਇਰੀ
Poetry & Shayri
Words that feel like home. Original Punjabi shayri on love, longing, loss, and the everyday beauty of being alive.
ਕੁੱਝ ਗੀਤ ਨੇਂ ਜਿੰਦਗੀ ਵਰਗੇ,
ਜੋ ਜ਼ਿੰਦਗੀ ਵਿੱਚੋਂ ਭਾਲ਼ੇ ਮੈਂ ,,
ਮੱਤਾਂ ਮਿਲੀਆਂ ਉਹਨਾਂ ਤੋਂ ,
ਕਈ ਸਾਲ ਜਿੰਨਾਂ ਲਈ ਗਾਲ਼ੇ ਮੈਂ ।
✍🏽 Harry Dhaliwal Shamashpuria
ਕਦੇ ਭਰੋਸੇ ਬਣ ਜਾਂਦੇ ਕਦੇ ਟੁੱਟ ਵੀ ਜਾਂਦੇ ਨੇ….
ਬਹੁਤੀ ਫ਼ਿਕਰ ਕਰਨ ਤੇ ਸੱਜਣ ਰੁੱਸ ਵੀ ਜਾਂਦੇ ਨੇ,
ਉਏ ਅਕਸਰ ਬਹੁਤਾ ਮੋਹ ਜਿੰਨਾਂ ਨਾਲ ਪੈ ਜਾਂਦੈ ਹੈਰੀ,
ਉਹਨਾਂ ਦੇ ਹੀ ਹੱਥ ਹੱਥਾਂ ਚੋਂ ਛੁੱਟ ਵੀ ਜਾਂਦੇ ਨੇ ॥
✍🏽 Harry Dhaliwal Shamashpuria
ਕੁਝ ਆਲ ਦੁਆਲਾ ਲਿਖਿਆ ਏ,
ਜੋ ਕੁੱਝ ਵੀ ਮੈਨੂੰ ਦਿਖਿਆ ਏ,
ਹੁਣ ਖੁਦ ਤੇ ਕਰਾਂ ਯਕੀਨ ਕਿਵੇਂ,
ਮੇਰਾ ਇਸ਼ਕ ਧੋਖੇ ਤੇ ਟਿਕਿਆ ਏ ।
✍🏽 Harry Dhaliwal Shamashpuria
ਖਬਰੇ ਕਿਹੜਾ ਪਲ ਕਦੋਂ ਕੋਈ ਯਾਦ ਬਣ ਜਾਵੇ,
ਨਿੱਕੀ ਨਿੱਕੀ ਗੱਲ ਤੇ, ਰੁੱਸ ਕੇ ਤੁਰ ਨਈ ਜਾਈਦਾ,
ਰੱਖ ਸਬਰ, ਤੇ ਰੱਖ ਭਰੋਸਾ ਮੇਹਨਤ ਤੇ,
ਔਕੜਾਂ ਕੋਲੋਂ ਡਰ ਕੇ, ਰਾਹਾਂ ਚੋਂ ਮੁੜ ਨਈ ਜਾਈਦਾ।
✍🏽 Harry Dhaliwal · Read full story →
Want a Dedicated Shayri? ✍️
I write custom Punjabi shayri for any occasion — love, family, motivation, or just life. Contact me directly.
Daily Shayri on Instagram 📸
New verses every week — follow for daily Punjabi shayri and inspiration.
📸 Follow @lyricsbyharrydhaliwal